Posts

Showing posts from June, 2020

ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ “ਗੁਰ-ਸਿੱਖ” ਰੀਲੀਜ਼

Image
ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ “ਗੁਰ-ਸਿੱਖ” ਰੀਲੀਜ਼ ਕਰਦੇ ਹੋਏ ਕਰਨਲ ਐੱਮ ਅੇੱਸ਼ ਬਰਨਾਲਾ,ਡਾ ਰਵਿੰਦਰ ਕੌਰ ਰਵੀ ,ਈਮਨਪ੍ਰੀਤ ਅਤੇ ਡਾ ਜਗਮੇਲ ਭਾਠੂਆਂ ਪਟਿਆਲਾ (29 ਜੂਨ 2020) ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ ਉਪਰ ਆਧਾਰਿਤ ਵੀਡੀਓ “ਗੁਰ-ਸਿੱਖ’ ,ਅੱਜ ਕਰਨਲ ਐਮ. ਐੱਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰੀਲੀਜ਼ ਕੀਤੀ ਗਈ।ਦਿੱਲੀ ਦੀ ਮਿਊਜਿਕ ਕੰਪਨੀ ਜੀ. ਐਮ. ਆਈ. ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ,ਡਿਵੋਸ਼ਨਲ ਮਿਊਜੀਕਲ ਪ੍ਰੋਜੈਕਟ ਨੂੰ ਡਾ ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ,ਸੰਗੀਤ ਬਲਵਿੰਦਰ ਆਸੀ ਵਲੋਂ ਅਤੇ ਇਸ ਦੀ ਵਿਆਖਿਆ ਉੱਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ ਪੀ ਸਿੰਘ ਨੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਿਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਕਰਨਲ ਬਰਨਾਲਾ ਤੋਂ ਇਲਾਵਾ ਡਾ ਜਗਮੇਲ ਭਾਠੂਆਂ,ਐਂਕਰ ਈਮਨਪ੍ਰੀਤ,ਅਤੇ ਡਾ ਰਵਿੰਦਰ ਕੌਰ ਰਵੀ ਹਾਜ਼ਿਰ ਸਨ ।

Bhai Kahan Singh Nabha’s poetic composition `Gur Sikh` release

Image
Bhai     Kahan Singh      Nabha’s poetic composition `Gur Sikh` releasing time  Colonel MS   Barnala,   Dr Ravinder  Kaur  Ravi ,  Dr Jagmail Singh Bhathuan & Imanpreet Patiala ( 29 Jun 2020) The poetic composition `Gur- Sikh`    of eminent Punjabi   scholar    Bhai      Kahan Singh Nabha was released today by Colonel M S Barnala at Urban Estate Patiala .             The project was conceived and produced by    GMI Digital Delhi.    The   voice to the poem was given by Dr Jagmail Singh Bhathuan , narrated by the ren- owned   Anchor   Imanpreet    and   music given by   Balwinder Aasi. . Major AP Singh- Syndicate member of the Punjabi University,Patiala profusely apreciated the effort and w...