ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ “ਗੁਰ-ਸਿੱਖ” ਰੀਲੀਜ਼

ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ “ਗੁਰ-ਸਿੱਖ” ਰੀਲੀਜ਼ ਕਰਦੇ ਹੋਏ ਕਰਨਲ ਐੱਮ ਅੇੱਸ਼ ਬਰਨਾਲਾ,ਡਾ ਰਵਿੰਦਰ ਕੌਰ ਰਵੀ ,ਈਮਨਪ੍ਰੀਤ ਅਤੇ ਡਾ ਜਗਮੇਲ ਭਾਠੂਆਂ

ਪਟਿਆਲਾ (29 ਜੂਨ 2020) ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ ਉਪਰ ਆਧਾਰਿਤ ਵੀਡੀਓ “ਗੁਰ-ਸਿੱਖ’ ,ਅੱਜ ਕਰਨਲ ਐਮ. ਐੱਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰੀਲੀਜ਼ ਕੀਤੀ ਗਈ।ਦਿੱਲੀ ਦੀ ਮਿਊਜਿਕ ਕੰਪਨੀ ਜੀ. ਐਮ. ਆਈ. ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ,ਡਿਵੋਸ਼ਨਲ ਮਿਊਜੀਕਲ ਪ੍ਰੋਜੈਕਟ ਨੂੰ ਡਾ ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ,ਸੰਗੀਤ ਬਲਵਿੰਦਰ ਆਸੀ ਵਲੋਂ ਅਤੇ ਇਸ ਦੀ ਵਿਆਖਿਆ ਉੱਘੀ ਐਂਕਰ ਈਮਨਪ੍ਰੀਤ ਵਲੋਂ ਕੀਤੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਦੇ ਵਾਰਿਸ ਮੇਜਰ ਏ ਪੀ ਸਿੰਘ ਨੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਨੇ ਕਿਹਾ ਕਿ ਜਲਦੀ ਹੀ ਭਾਈ ਕਾਹਨ ਸਿੰਘ ਨਾਭਾ ਦੀਆਂ ਸਿੱਖ ਸਿਧਾਂਤਾਂ ਦੀ ਵਿਆਖਿਆ ਨਾਲ ਸੰਬੰਧਿਤ ਚੋਣਵੀਆਂ ਕਾਵਿ ਰਚਨਾਵਾਂ ਨੂੰ ਇਕ ਪੁਸਤਕ ਦੇ ਰੂਪ ਵਿਚ ਵੀ ਪੇਸ਼ ਕੀਤਾ ਜਾਵੇਗਾ।ਇਸ ਮੌਕੇ ਕਰਨਲ ਬਰਨਾਲਾ ਤੋਂ ਇਲਾਵਾ ਡਾ ਜਗਮੇਲ ਭਾਠੂਆਂ,ਐਂਕਰ ਈਮਨਪ੍ਰੀਤ,ਅਤੇ ਡਾ ਰਵਿੰਦਰ ਕੌਰ ਰਵੀ ਹਾਜ਼ਿਰ ਸਨ ।

Comments

Popular posts from this blog

Dr. Arvind Vice Chancellor Punjabi University, Releases Bhai Kahan Singh Nabha's Book of Poems 'Gitanjali Harivrijesh'

उप -कुलपति डॉ. अरविंद ने भाई काहन सिंह नाभा की कविता की पुस्तक 'गीतांजलि हरिवृजेश' का विमोचन किया

Assistant Professor Dr. Ravinder Kaur Ravi released Social Improvement Film "Duja-Viah"